ਟਰੈਂਡ ਪੰਜਾਬੀ ਵੈੱਬਸਾਈਟ ‘ਤੇ ਕਲਾਸ 1, 2, 3, 4, 5, 6, 7,8, 9, 10ਵੀਂ ਜਮਾਤ, 11ਵੀਂ ਜਮਾਤ, 12ਵੀਂ ਜਮਾਤ ਅਤੇ ਕਾਲਜ (10ਵੀਂ ਜਮਾਤ ਲਈ ਪੰਜਾਬੀ ਲੇਖ) ਦੇ ਵਿਦਿਆਰਥੀਆਂ ਲਈ ਕਈ ਤਰ੍ਹਾਂ ਦੇ ਪੰਜਾਬੀ ਲੇਖ ਹਨ। Punjabi Language Essay ਭਾਸ਼ਾ ਨਿਬੰਧ ਪ੍ਰਦਾਨ ਕਰਨਾ। ਇਸ ਪੋਸਟ ਵਿੱਚ ਅਸੀਂ Punjabi Essay on Guru Tegh Bahadur Ji ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਪੰਜਾਬੀ ਵਿੱਚ ਲਿਖਿਆ ਇੱਕ ਲੇਖ ਪੇਸ਼ ਕਰਦੇ ਹਾਂ। ਇਸ ਕਿਸਮ ਦਾ ਲੇਖ ਵਿਦਿਆਰਥੀਆਂ ਅਤੇ ਬੱਚਿਆਂ ਲਈ ਪਾਠਕ੍ਰਮ ਤੋਂ ਬਾਹਰ ਦੀਆਂ ਗਤੀਵਿਧੀਆਂ ਜਿਵੇਂ ਕਿ: ਬਹਿਸ ਮੁਕਾਬਲੇ, ਚਰਚਾ ਅਤੇ ਲੇਖ ਲਿਖਣ ਲਈ ਬਹੁਤ ਲਾਭਦਾਇਕ ਹੈ।
ਰੂਪ-ਰੇਖਾ- ਭੂਮਿਕਾ, ਹਿੰਦ ਦੀ ਚਾਦਰ, ਜਨਮ ਤੇ ਮਾਤਾ-ਪਿਤਾ, ਸੰਤ ਸਰੂਪ, ਸ਼ਸ਼ਤਰ, ਵਿੱਦਿਆ ਤੇ ਅੱਖਰੀ ਪੜਾਈ, ਇਕਾਂਤ ਪਸੰਦੀ, ਵਿਆਹ, ਗੁਰਗੱਦੀ, ਗੁਰੂ ਲਾਧੋ ਰੇ, ਆਨੰਦਪੁਰ ਵਸਾਉਣਾ, ਕਸ਼ਮੀਰੀ ਪੰਡਤਾਂ ਦੀ ਪੁਕਾਰ, ਗਿਫ਼ਤਾਰੀ ਤੇ ਸ਼ਹੀਦੀ ਬਾਣੀ, ਸਾਰ ਅੰਸ਼ ਭੂਮਿਕਾ ਬਹਾਦਰ, ਸੁਰਮਾ ਅਤੇ ਵਰਿਆਮ ਉਹੀ ਹੈ ਜੋ ਆਪਣੇ ਧਰਮ ਦੀ ਖਾਤਰ ਆਪਣਾ ਆਪ ਵਾਰ ਦੇਵੇ। ਸ਼ਹੀਦ ਕੰਮ ਦੀ ਉਸਾਰੀ ਦੇ ਨੀਂਹ ਪੱਥਰ ਹੁੰਦੇ ਹਨ। ਆਪਣੇ ਲਈ ਤਾਂ ਸਾਰੇ ਹੀ ਜਿਉਂਦੇ ਹਨ, ਪਰ ਸੱਚਾ ਮਨੁੱਖ ਉਹ ਹੈ ਜੋ ਦੂਜਿਆਂ ਲਈ
ਆਪਣਾ ਜੀਵਨ ਵਾਰ ਦਿੰਦਾ ਹੈ ਤੇ ਸ਼ਰਨ ਵਿੱਚ ਆਏ ਹਰ ਇੱਕ ਵਿਅਕਤੀ ਦੀ ਜੀਵਨ ਰੱਖਿਆ ਲਈ
ਸਦਾ ਤਿਆਰ ਰਹਿੰਦਾ ਹੈ।
ਹਿੰਦ ਦੀ ਚਾਦਰ– ਹਿੰਦ ਦੀ ਚਾਦਰ` ਗੁਰੂ ਤੇਗ਼ ਬਹਾਦਰ ਜੀ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਤੋਂ ਬਾਅਦ ਆਪ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ-ਕੁਚਲੀ ਤੇ ਹਾਕਮਾਂ ਦੇ ਜ਼ੁਲਮ ਹੇਠ ਕੁਰਲਾ ਰਹੀ ਕੰਮ ਆਪਣੇ ਹੱਕਾਂ ਲਈ ਜੁਲਮ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ-ਬਰ-ਤਿਆਰ ਹੋ ਗਈ |
ਜਨਮ ਤੇ ਮਾਤਾ-ਪਿਤਾ- ਗੁਰੂ ਤੇਗ ਬਹਾਦਰ ਜੀ ਦਾ ਜਨਮ ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਦੀ ਕੁੱਖੋਂ ਹੋਇਆ। ਆਪ ਦਾ ਬਚਪਨ ਦਾ ਨਾਂ ਬਹਾਦਰ ਚੰਦ ਸੀ ਤੇ ਆਪ ਗੁਰੂ ਸਾਹਿਬ ਦੇ ਸਭ ਤੋਂ ਛੋਟੇ ਸਪੁੱਤਰ ਸਨ।
ਸੰਤ ਸਰੂਪ- ਗੁਰੂ ਜੀ ਬਚਪਨ ਤੋਂ ਹੀ ਸੰਤ-ਸਰੂਪ, ਅਡੋਲ ਚਿੱਤ, ਗੰਭੀਰ ਤੇ ਨਿਰਭੈ ਸੁਭਾ ਦੇ ਮਾਲਕ ਸਨ। ਆਪ ਕਈ-ਕਈ ਘੰਟੇ ਸਮਾਧੀ ਵਿੱਚ ਲੀਨ ਰਹਿੰਦੇ ਸਨ। ਸ਼ਸਤਰ ਵਿੱਦਿਆ ਤੇ ਅੱਖਰੀ ਪੜ੍ਹਾਈ- ਆਪ ਜੀ ਦੀ ਅੱਖਰੀ ਪੜ੍ਹਾਈ ਅਤੇ ਸ਼ਸ਼ਤਰ ਵਿੱਦਿਆ ਦਾ ਪ੍ਰਬੰਧ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਦੇਖਰੇਖ ਵਿੱਚ ਕਰਵਾਇਆ | ਆਪ ਸੁੰਦਰ, ਜਵਾਨ, ਵਿਦਵਾਨ, ਸੂਰਬੀਰ, ਸ਼ਸ਼ਤਰਧਾਰੀ, ਧਰਮ ਅਤੇ ਰਾਜਨੀਤੀ ਵਿੱਚ ਨਿਪੁੰਨ ਸਨ। 1634 ਈਸਵੀ ਵਿੱਚ ਆਪ ਨੇ ਆਪਣੇ ਪਿਤਾ ਨਾਲ ਮਿਲ ਕੇ ਕਰਤਾਰਪੁਰ ਦੇ ਯੁੱਧ ਵਿੱਚ ਆਪਣੀ ਤਲਵਾਰ ਦੇ ਜੌਹਰ ਵਿਖਾਏ।
ਏ ਇਕਾਂਤ ਪਸੰਦੀ- ਆਪ ਦਾ ਨਿੱਜੀ ਜੀਵਨ ਸਾਦਾ ਤੇ ਸੁਥਰਾ ਸੀ। ਆਪ ਇਕਾਂਤ ਵਿੱਚ ਅਡੋਲ ਰਹਿ ਕੇ ਪਰਮਾਤਮਾ ਦਾ ਸਿਮਰਨ ਕਰਦੇ ਸਨ। ਗੁਰੂ ਹਰਗੋਬਿੰਦ ਜੀ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਆਪ ਪਿੰਡ ਬਕਾਲਾ ਵਿੱਚ ਆ ਗਏ ਤੇ ਉੱਥੇ 20 ਸਾਲ ਭੋਰੇ ਵਿੱਚ ਬੈਠ ਕੇ ਸਿਮਰਨ ਕਰਦੇ ਰਹੇ। ਡੇ ਵਿਆਹ 1632 ਵਿੱਚ ਆਪ ਦਾ ਵਿਆਹ ਭਾਈ ਲਾਲ ਚੰਦ ਦੀ ਸਪੁੱਤਰੀ ਮਾਤਾ ਗੁਜਰੀ ਜੀ ਨਾਲ ਹੋਇਆ। ਆਪ ਦੇ ਸਪੁੱਤਰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ।
Aslo read – Guru Nanak Dev Ji Essay in Punjabi | ਸ਼੍ਰੀ ਗੁਰੂ ਨਾਨਕ ਦੇਵ ਜੀ on Punjabi Essay
ਗੁਰਗੱਦੀ– ਅੱਠਵੇਂ ਗੁਰੂ ਹਰਕ੍ਰਿਸ਼ਨ ਜੀ ਨੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਸੰਗਤਾਂ ਨੂੰ ਬਾਬਾ ਬਕਾਲੇ’ ਕਹਿ ਕੇ ਆਪ ਜੀ ਨੂੰ ਗੁਰੂ-ਗੱਦੀ ਸੈਂਪੀ। ਆਪ ਦੇ ਗੁਰੂ ਪ੍ਰਗਟ ਹੋਣ ਦੀ ਕਥਾ ਨਿਰਾਲੀ ਹੈ। ਜਿਸ ਵੇਲੇ ਗੁਰੂ ਹਰਕ੍ਰਿਸ਼ਨ ਜੀ ਨੇ ‘ਬਾਬਾ ਬਕਾਲੇ’ ਵੱਲ ਇਸ਼ਾਰਾ ਕੀਤਾ, ਤਾਂ ਉੱਥੇ ਕਈ ਦੰਭੀ ਆਪਣੇ ਆਪ ਨੂੰ ਗੁਰਗੱਦੀ ਦੇ ਮਾਲਕ ਦੱਸਣ ਲੱਗੇ। ਇਸ ਤਰ੍ਹਾਂ ਉੱਥੇ ਬਾਈ ਗੁਰੂ ਬਣ ਬੈਠੇ।
ਗੁਰੂ ਲਾਧੋ ਰੇ– ਅਖੀਰ ਇੱਕ ਸਾਲ ਪਿੱਛੋਂ ਭਾਈ ਮੱਖਣ ਸ਼ਾਹ ਲੁਬਾਣਾ, (ਜੋ ਗੁਰੂ ਘਰ ਦਾ ਸ਼ਰਧਾਲੂ ਸੀ) ਜਿਸ ਦਾ ਜਹਾਜ਼ ਸਮੁੰਦਰ ਦੀ ਘੁੰਮਣ-ਘੇਰੀ ਵਿੱਚ ਗੁਰੂ ਜੀ ਦੀ ਕਿਰਪਾ ਨਾਲ ਪਾਰ ਲੱਗਾ ਸੀ, ਆਪਣੀ
ਸੁੱਖਣਾ ਦੀਆਂ 500 ਮੋਹਰਾਂ ਲੈ ਕੇ ਬਾਬੇ ਬਕਾਲੇ ਪੁੱਜਾ। ਉਸ ਨੇ ਉੱਥੇ ਪਹੁੰਚ ਕੇ ਦੇਖਿਆ ਕਿ 22 ਗੁਰੂਆਂ ਦੀਆਂ ਮੰਜੀਆਂ ਲੱਗੀਆਂ ਹੋਈਆਂ ਸਨ। ਉਹ ਸੋਚਣ ਲੱਗਾ ਕਿ ਕਿਸਨੂੰ 500 ਮੋਹਰਾਂ ਭੇਟ ਕੀਤੀਆਂ ਜਾਣ। ਉਸ ਨੇ ਸੱਚੇ ਗੁਰੂ ਦੀ ਪਰਖ ਲਈ ਸਭ ਅੱਗੇ 55 ਮੋਹਰਾਂ ਰੱਖ ਦਿੱਤੀਆਂ, ਪਰ ਕੋਈ ਵੀ ਕੁਝ ਨਾ ਬੋਲਿਆ] ਕਾਫ਼ੀ ਪੁੱਛ-ਗਿੱਛ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਇੱਕ ਗੁਰ ਸਾਹਿਬ ਭੋਰੇ ਵਿੱਚ ਵੀ ਰਹਿੰਦਾ ਹਨ। ਮੱਖਣ ਸ਼ਾਹ ਭੋਰੇ ਵਿੱਚ ਗਿਆ। ਉਸ ਨੇ ਗੁਰੂ ਜੀ ਅੱਗੇ 5 ਮੋਹਰਾਂ ਭੇਟ ਕਰਕੇ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਕਿਹਾ ਕਿ ਸੁੱਖਣਾ 500 ਦੀ ਕਰਦਾ ਹੈ ਤੇ ਕੇਵਲ 5 ਮੋਹਰਾਂ ਕਰ ਰਿਹਾ ਹੈ। ਉਹ ਗੱਦ-ਗੱਦ ਹੋ ਗਿਆ ਤੇ ਉੱਚੀ-ਉੱਚੀ ਰਲ ਪਾਉਣ ਲੱਗਾ ‘ਗੁਰੂ ਲਾਧੋ ਰੇ , ਗੁਰੂ ਲਾਧੋ ਰੇ’ ।
ਆ ਆਨੰਦਪੁਰ ਸਾਹਿਬ ਵਸਾਉਣਾ- ਬਕਾਲੇ ਤੋਂ ਆਪ ਕੀਰਤਪੁਰ ਪੁੱਜੇ ਤੇ ਫਿਰ ਕਹਿਲੂਰ ਦੇ ਰਾਜੇ ਤੋਂ ਜ਼ਮੀਨ ਖ਼ਰੀਦ ਕੇ ਆਨੰਦਪੁਰ ਸਾਹਿਬ ਨਗਰ ਵਸਾਇਆ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ।
ਕਸ਼ਮੀਰੀ ਪੰਡਤਾਂ ਦੀ ਪੁਕਾਰ– ਉਸ ਸਮੇਂ ਮੁਗ਼ਲ ਬਾਦਸ਼ਾਹ ਅੰਰੰਗਜ਼ੇਬ ਦੇ ਹੁਕਮ ਅਨੁਸਾਰ ਕਸ਼ਮੀਰ ਦਾ ਸੂਬੇਦਾਰ ਸ਼ੇਰ ਅਫ਼ਗਾਨ ਤਲਵਾਰ ਦੇ ਜ਼ੋਰ ਨਾਲ ਕਸ਼ਮੀਰੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ। ਕਸ਼ਮੀਰ ਦੇ ਦੁਖੀ ਪੰਡਤ ਗੁਰੂ ਜੀ ਕੋਲ ਫ਼ਰਿਆਦ ਲੈਕੇ ਆਏ। ਉਹਨਾਂ ਨੇ ਕਿਹਾ, “ਜੇਕਰ ਕੋਈ ਮਹਾਨ ਵਿਅਕਤੀ ਆਪਣੀ ਕੁਰਬਾਨੀ ਦੇਵੇ ਤਾਂ ਹੀ ਤੁਹਾਡੀ ਰੱਖਿਆ ਹੋ ਸਕਦੀ ਹੈ। ਆਪ ਦੇ ਸਪੁੱਤਰ ਸ੍ਰੀ ਗੁਰੂ ਗੋਬਿੰਦ ਰਾਏ ਜੀ ਨੇ ਕਿਹਾ, “ਪਿਤਾ ਜੀ! ਤੁਹਾਡੇ ਤੋਂ ਵੱਧ ਹੋਰ ਮਹਾਨ ਵਿਅਕਤੀ ਕੰਣ ਹੋ ਸਕਦਾ ਹੈ ?7 ਬਾਲਕ ਗੋਬਿੰਦ ਦੇ ਕਹਿਣ ਤੇ ਆਪ ਤਿਲਕ-ਜੰਝੂ ਦੀ ਰਖਵਾਲੀ ਲਈ ਆਪਣੇ ਸਾਥੀਆਂ ਸਮੇਤ ਦਿੱਲੀ ਪਹੁੰਚੇ।
ਗਿਫ਼ਤਾਰੀ ਤੇ ਸ਼ਹੀਦੀ– ਆਪ ਨੂੰ ਤੇ ਆਪ ਦੇ ਸਾਥੀਆਂ ਨੂੰ ਆਗਰੇ ਵਿੱਚ ਗਿਫ਼ਤਾਰ ਕਰ ਲਿਆ ਗਿਆ। ਆਪ ਦੁਆਰਾ ਹਕੁਮਤ ਦੀ ਨੀਤੀ ਅਨੁਸਾਰ ਇਸਲਾਮ ਧਰਮ ਕਬੂਲ ਨਾ ਕਰਨ ਕਰਕੇ, ਚਾਂਦਨੀ ਚੌਕ ਦੀ ਕੋਤਵਾਲੀ ਵਿੱਚ ਆਪ ਨੂੰ ਅਨੇਕਾਂ ਕਸ਼ਟ ਦਿੱਤੇ ਗਏ ਪਰ ਆਪ ਅਡੋਲ ਰਹੇ। ਗੁਰੂ ਜੀ ਦੀ ਦ੍ਰਿੜ੍ਹਤਾ ਨੂੰ ਦੇਖ ਕੇ ਹਾਕਮਾਂ ਨੇ ਪਹਿਲਾਂ ਆਪ ਦੇ ਸਿੱਖ ਸਾਥੀਆਂ ਨੂੰ ਸ਼ਹੀਦ ਕੀਤਾ| ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਦਿੱਤਾ ਗਿਆ। ਭਾਈ ਸਤੀ ਦਾਸ ਨੂੰ ਰੂੰ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ। ਭਾਈ ਦਿਆਲੇ ਨੂੰ ਉਬਲਦੀ ਦੇਗ ਵਿੱਚ ਪਾ ਕੇ ਸ਼ਹੀਦ ਕੀਤਾ। ਗੁਰੂ ਜੀ ਸ਼ਹੀਦੀ ਦੇਣ ਲਈ ਤਿਆਰ ਹੋ ਗਏ।
ਜਲਾਦ ਨੇ ਆਪ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ, ਇਸ ਤਰ੍ਹਾਂ ਆਪ ਨੇ ਸੀਸ ਦਿੱਤਾ ਪਰ ਸਿਰੜ ਨਾ ਦਿੱਤਾ। ਇਹ ਮਹਾਨ ਬਲੀਦਾਨ ਨਵੰਬਰ 1675 ਈਸਵੀਂ ਵਿੱਚ ਹੋਇਆ। ਇੱਥੇ ਅੱਜ-ਕਲ ਗੁਰਦੁਆਰਾ ਸ਼ੀਸ਼ ਗੰਜ ਸ਼ੁਸ਼ੋਭਿਤ ਹੈ। ਆਪ ਦਾ ਇੱਕ ਸਿੱਖ ਆਪ ਦਾ ਧੜ ਲੈ ਕੇ ਰਕਾਬ ਗੰਜ ਪਹੁੰਚ ਗਿਆ, ਜਿੱਥੇ ਆਪ ਦਾ ਸਸਕਾਰ ਕੀਤਾ ਗਿਆ। ਇੱਥੇ ਇੱਕ ਸ਼ਾਨਦਾਰ ਗੁਰਦੁਆਰਾ ਬਣਿਆ ਹੋਇਆ ਹੈ। ਇਹਨਾਂ . ਗੁਰਦੁਆਰਿਆਂ ਵਿੱਚ ਲੱਖਾਂ ਸ਼ਰਧਾਲੂ ਧਰਮ ਰੱਖਿਅਕ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪੁੱਜਦੇ ਹਨ। ਆਪ ਨੇ ਆਪਣਾ ਬਲੀਦਾਨ ਦੇ ਕੇ ਸਿੱਧ ਕਰ ਦਿੱਤਾ-
ਬਾਂਹਿ ਜਿਨ੍ਹਾਂ ਦੀ ਪਕੜੀਏ, ਸਿਰ ਦੀਜੈ ਬਾਂਹਿ ਨਾ ਛੋੜੀਏ । ਡੇ ਆਪ ਦੀ ਮਹਾਨ ਕੁਰਬਾਨੀ ਨੇ ਲੋਕਾਂ ਦੀ ਸੋਚਣੀ ਵਿੱਚ ਇਨਕਲਾਬ ਲੈ ਆਂਦਾ। ਆਪ ਦੀ ਕੁਰਬਾਨੀ ਤੋਂ ਬਾਅਦ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਾਜਨਾ ਕੀਤੀ ਤੇ ਜ਼ਾਲਮ ਹਕੂਮਤ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ।
ਬਾਣੀ ਗੁਰੂ ਜੀ ਦੀ ਬਾਣੀ ਸ਼ਾਂਤੀ ਦੇਣ ਵਾਲੀ ਤੇ ਪਰਮਾਤਮਾ ਦੇ ਗੀਤ ਗਾਉਣ ਦੀ ਪ੍ਰੇਰਨਾ ਦੇਣ ਵਾਲੀ ਹੈ– “ਚਿੰਤਾ ਕੀ ਕੀਜੀਐ ਜੋ ਅਨਹੋਣੀ ਹੋਇ ॥ ਇਹ ਮਾਰਗੁ ਸੰਸਾਰ ਮੇਂ ਨਾਨਕ ਥਿਰੁ ਨਹੀਂ ਕੋਇ। ਸਾਰ ਅੰਸ਼- ਗੁਰੂ ਤੇਗ਼ ਬਹਾਦਰ ਜੀ ਨੇ ਮਾਨਵ ਜਾਤੀ ਨੂੰ ਸੰਦੇਸ਼ ਦਿੱਤਾ ਕਿ ਡਰਨ ਵਾਲਾ ਕਾਇਰ ਹੈ ਅਤੇ ਡਰਾਉਣ ਵਾਲਾ ਜ਼ਾਲਮ ਹੈ। ਇਸ ਲਈ ਨਾ ਕਿਸੇ ਤੋਂ ਡਰੋ ਨਾ ਕਿਸੇ ਨੂੰ ਡਰਾਓ। ਆਪ ਸੱਚ-ਮੁੱਚ ਹੀ ਹਿੰਦ ਦੀ ਚਾਦਰ ਅਰਥਾਤ ਭਾਰਤ ਦੀ ਇੱਜ਼ਤ ਅਤੇ ਅਣਖ ਦੇ ਰਖਵਾਲੇ ਸਨ|