Most of us are searching for Punjabi Bujartan And Punjabi Paheliyan with answers. Whenever we sit with our family or friends we need a fun game. Which helps us to check our mind’s thinking power. The most vital thing is that we are not able to search the riddles in Punjabi. But now you don’t need to worry about it. Trend Punjabi is here to help you provide the best Punjabi Bujartan with answers And Punjabi Paheliyan.
Do you like Punjabi Paheliyan with answers? If so, that’s a good thing! A riddle means a word hidden in a fact, question, or statement. In general, difficulties are extremely helpful for everyone. It is also a kind of brainwashing, which we have presented in beautiful pictures and simplistic language, developing understanding, while being the best way to test the time.
ਪੰਜਾਬੀ ਬੁਝਾਰਤਾਂ | Punjabi Bujartan And Punjabi Paheliyan with answers.
- ਨਾ ਗੁਠਲੀ, ਨਾ ਬੀਜ ਦੇਖਿਆ ਹਰ ਮੌਸਮ ਵਿੱਚ ਵਿਕਦਾ ਦੇਖਿਆ। – ਜਵਾਬ – ਕੇਲਾ
- ਥਾਲ ਭਰਿਆ ਮੋਤੀਆਂ ਦਾ ਸਭ ਦੇ ਸਿਰ ‘ਤੇ ਉਲਟਾ ਧਰਿਆ ਹਨੇਰੀ ਚੱਲੇ ਪਾਣੀ ਚੱਲੇ ਮੋਤੀ ਫਿਰ ਨਾ ਡਿੱਗਣ ਥੱਲੇ। – ਜਵਾਬ – ਤਾਰੇ
- ਸਿੱਧੀ ਕਰਦਾ ਇੱਕ-ਇੱਕ ਤਾਰ । ਸਿੱਧਿਆਂ ਦਾ ਉਹ ਸਿੱਧਾ ਯਾਰ – ਜਵਾਬ – ਕੰਘਾ
- ਕੁੱਕੜੀ ਚਿੱਟੀ ਪੂਛ ਹਿਲਾਵੇ। ਦਮੜੀ ਦਮੜੀ ਨੂੰ ਮਿਲ ਜਾਵੇ –ਜਵਾਬ– ਮੂਲੀ
- ਬੋਲੇ ਨਾ ਬੁਲਾਵੇ ਬਿਨ ਪੌੜੀ ਅਸਮਾਨੇ ਚੜ੍ਹ ਜਾਵੇ।- ਜਵਾਬ – ਪਤੰਗ
- ਲਾਲ ਗਊ ਲੱਕੜ ਖਾਵੇ ਪਾਣੀ ਪੀਵੇ ਮਰ ਜਾਵੇ। – ਜਵਾਬ – ਅੱਗ
- ਹਰੀ ਡੱਬੀ ਪੀਲਾ ਮਕਾਨ ਉਸ ਵਿੱਚ ਬੈਠਾ ਰੁਲਦੂ ਰਾਮ। – ਜਵਾਬ – ਪਪੀਤਾ ਤੇ ਬੀਜ
- ਦਿਨ ਵਿੱਚ ਸੌਂਵੇ, ਰਾਤ ਨੂੰ ਰੋਵੇ ਜਿੰਨਾ ਰੋਵੇ ਉਨਾ ਹੀ ਖੋਵੇ। – ਜਵਾਬ – ਮੋਮਬੱਤੀ
- ਇਕ ਚੀਜ਼ ਮੈਂ ਐਸੀ ਦੇਖੀ, ਮਿਲਦੀ ਨਹੀਂ ਉਧਾਰੀ। ਜਿਸ ਦੇ ਪੱਲੇ ਇਹ ਚੀਜ਼ ਹੈ ਉਹ ਕਰਦਾ ਸਰਦਾਰੀ – ਜਵਾਬ -ਵਿੱਦਿਆ
- ਰੂਪ ਹੈ ਉਨ੍ਹਾਂਦਾ ਪਿਆਰਾ-ਪਿਆਰਾ ਵਾਸੀ ਹਨ ਉਹ ਦੂਰ ਦੇ ਚਿੱਟੇ-ਚਿੱਟੇ ਲਿਸ਼ਕ ਰਹੇ ਕਰਨ ਹਨੇਰਾ ਦੂਰ ਪਏ – ਜਵਾਬ – ਤਾਰੇ
- ਸ਼ੀਸ਼ੇਆਂ ਦਾ ਟੋਭਾ ਕੰਡਿਆਂ ਦੀ ਵਾੜ ਬੁੱਝਣੀ ਆ ਤਾਂ ਬੁੱਝ ਨਹੀਂ ਤਾਂ ਹੋ ਜਾ ਬਾਹਰ ਤਣ – ਜਵਾਬ – ਅੱਖਾਂ
- ਨਿੱਕੀ ਜਿਹੀ ਕੁੜੀ ਉਹਦੇ ਢਿੱਡ ‘ਚ ਲਕੀਰ – ਜਵਾਬ – ਕਣਕ ਦਾ ਦਾਣਾ
- ਅੱਗਿਉਂ ਨੀਵਾਂ ਪਿੱਛੇਉਂ ਉੱਚਾ ਘਰ-ਘਰ ਫਿਰੇ ਹਰਾਮੀ ਲੁੱਚਾ – ਜਵਾਬ – ਛੱਜ
- ਨਿੱਕੇ – ਨਿੱਕੇ ਮੇਮਣੇ ਪਹਾੜ ਚੁੱਕੀ ਜਾਂਦੇ ਨੇ ਰਾਜਾ ਪੁੱਛੇ ਰਾਣੀ. ਨੂੰ ਇਹ ਕੀ ਜਨੌਰ-: ਜਾਂਦੇ ਨੇ? – ਰੇਲ ਗੱਡੀ ਦੇ ਡੱਬੇ
ਬੁਝਾਰਤ – ਨਾ ਉਹਦੇ ਹੱਥ ਨਾ ਹੀ ਪੈਰ ਫਿਰ ਵੀ ਕਰਦਾ ਥਾਂ-ਥਾਂ ਸੈਰ?
ਜਵਾਬ – ਪੈਸਾ !
ਬੁਝਾਰਤ – ਖੰਭ ਨਹੀਂ ਪਰ ਉੱਡਦਾ ਹੈ ਨਾ ਹੱਡੀਆਂ ਨਾ ਮਾਸ ਬੰਦੇ ਚੁੱਕ ਕੇ ਉੱਡ ਜਾਂਦਾ ਹੈ ਹੋਵੇ ਨਾ ਕਦੇ ਉਦਾਸ?
ਜਵਾਬ – ਹਵਾਈ ਜਹਾਜ਼ !
ਬੁਝਾਰਤ – ਬੱਚਾ ਇੱਕ ਨਾ ਜਾਂਦਾ ਸਕੂਲ ਨਾ ਕੋਈ ਪੜ੍ਹੇ ਕਿਤਾਬ ਜਦ ਕਰਦਾ ਹੈ _ ਹਿਸਾਬ ‘ਕੱਲਾ-‘ਕੱਲਾ ਦਿੰਦਾ ਸਹੀ ਜਵਾਬ?
ਜਵਾਬ – ਕੈਲਕੁਲੇਟਰ !
ਬੁਝਾਰਤ – ਉਹ ਕਿਹੜਾ ਫਲ ਹੈ ਜਿਹੜਾ ਅਸੀਂ ਖਾਹ ਨਹੀਂ ਸਕਦੇ?
ਜਵਾਬ – ਰਾਸ਼ੀਫਲ !
ਬੁਝਾਰਤ -ਹੇਠਾਂ ਕਾਠ ਉੱਪਰ ਕਾਠ ਵਿੱਚ ਬੈਠਾ ਜਗਨ ਨਾਥ?
ਜਵਾਬ – ਜੀਭ !
ਬੁਝਾਰਤ – ਸਭ ਤੋਂ ਪਹਿਲਾਂ ਮੇਂ ਜੰਮਿਆ ਫਿਰ ਮੇਰਾ ਭਾਈ ਖਿੱਚ ਧੂਹ ਕੇ ਬਾਪੂ ਜੰਮਿਆ ਪਿਛੋਂ ਸਾਡੀ ਮਾਈ?
ਜਵਾਬ – ਦੁੱਧ, ਦਹੀਂ, ਮੱਖਣ ਤੇ ਲੱਸੀ !
ਬੁਝਾਰਤ – ਆਲਾ ਕੌਡੀਆ ਵਾਲਾ, ਵਿਚ ਮੇਰੀ ਭੂਟੋ ਨੱਚਦੀ ?
ਜਵਾਬ – ਮੂੰਹ ਵਿਚਲੇ ਦੰਦ ਤੇ ਜੀਭ !
ਬੁਝਾਰਤ – ਕਾਲਾ ਹੈ ਪਰ ਕਾਗ ਨਹੀਂ, ਲੰਮਾ ਹੈ ਪਰ ਨਾਗ ਨਹੀਂ ?
ਜਵਾਬ – ਅਟੇਰਨ
ਬੁਝਾਰਤ – 80 dhiyan 20 jawai 5 deor ek bharjayi
Answer – 80 ਸ਼ਟਾਂਕ ,20 ਪਾਈਏ ,5 ਸੇਰ ,ਇਕ ਪੰਸੇਰੀ